ਉਹਦੀ ਮਰੀ ਹੋਈ ਰੂਹ

The current image has no alternative text. The file name is: walking-dead-soul.png

ਇੱਕ ਉਹ ਦਿਨ ਆਇਆ ਸੀ ਜਦੋਂ ਇੱਕ ਵਿਅਕਤੀ ਨੇ ਉਹਦੀ ਦੀ ਰੂਹ ਨੂੰ ਝੰਜੋੜ ਕੇ ਮਾਰ ਦਿੱਤਾ ਸੀ। ਇਹ ਉਹੀ ਰੱਬ ਦਾ ਬੰਦਾ ਸੀ ਜਿਹਨੂੰ ਉਹ ਬਹੁਤ ਪਿਆਰ ਕਰਦੀ ਸੀ। ਸ਼ਾਇਦ ਉਹਨੂੰ ਉਸ ਉੱਪਰ ਰੱਬ ਤੋਂ ਜਿਆਦਾ ਵੀ ਵਿਸ਼ਵਾਸ ਸੀ।  ਉਸ ਵਕ਼ਤ ਉਹਦੀ ਰੂਹ ਇੰਨੀ ਬੁਰੀ ਤਰ੍ਹਾਂ ਹਿੱਲ ਗਈ ਸੀ ਕਿ ਉਸਦੇ ਦਿਮਾਗ ਵਿੱਚ ਪਿਛਲੇ ਜਖਮ ਵੀ ਤਾਜ਼ਾ ਗਏ ਸਨ।  ਜਿਹੜੇ ਦੀਮਨ ਕਦੇ ਡਰ ਦੇ ਮਾਰੇ ਉਹਦੇ ਕੋਲੋਂ ਲੁਕੇ ਹੋਏ ਸਨ ਹੁਣ ਉਹਨੂੰ ਕਮਜ਼ੋਰ ਹੁੰਦਾ ਦੇਖ ਉਹਦੇ ਘਰ ਦਾ ਦਰਵਾਜ਼ਾ ਇੱਕ ਵਾਰ ਫਿਰ ਤੋਂ ਖੜਕਾਉਣ ਲੱਗ ਪਏ ਸਨ। ਕਿਧਰੇ ਦੂਰ ਗਏ ਹਨੇਰੇ ਦੇ ਬੱਦਲ ਵੀ ਫਿਰ ਤੋਂ ਵਾਪਸ ਆ ਗਏ ਸਨ। ਪਹਿਲਾਂ ਉਹ ਇਕੱਲੀ ਹੀ ਦੁਨੀਆ ਨਾਲ ਲੜਨ ਲਈ ਕਾਫੀ ਮਜ਼ਬੂਤ ਸੀ। ਲੇਕਿਨ ਆਪਣਿਆਂ ਦੀ ਹੀ ਬੇਫ਼ਵਾਈ ਤੋਂ ਬਾਅਦ ਉਹ ਬਹੁਤ ਕਮਜ਼ੋਰ ਹੋ ਚੁੱਕੀ ਸੀ। ਹੁਣ ਉਹ ਇਕੱਲੀ ਹੀ ਇਸ ਦੁਨੀਆ ਵਿੱਚ ਭਟਕ ਰਹੀ ਸੀ। ਪਹਿਲਾ ਇੱਕ ਆਸ ਨਾਲ ਉਹਨੇ ਕਈ ਦਰਵਾਜ਼ੇ ਖੜਕਾਏ ਸਨ ਕਿ ਸ਼ਾਇਦ ਮੇਰਾ ਕੋਈ ਆਪਣਾ ਹੋਵੇ ਪਰ ਉਹ ਬਿਲਕੁੱਲ ਗ਼ਲਤ ਸੀ   । ਲੇਕਿਨ ਉਸਨੇ ਮੁੱਨਖਤਾ ਦਾ ਅਸਲੀ ਰੂਪ ਵੀ ਦੇਖਿਆ ਜਿਹੜਾ ਭਾਵਨਾਵਾਂ ਤੋਂ ਬਿਨਾਂ ਇੱਕ ਪਦਾਰਥਵਾਦੀ ਸੰਸਾਰ ਦਾ ਹੀ ਇੱਕ ਹਿੱਸਾ ਬਣ ਚੁੱਕਿਆ ਸੀ। 

ਇੱਕ ਵਕ਼ਤ ਸੀ ਜਦੋਂ ਉਹ ਦੁਨੀਆ ਤੋਂ ਦੂਰ ਖੁਸ਼ੀ ਨਾਲ ਰਹਿੰਦੀ ਸੀ। ਅਤੇ ਲੋਕਾਂ ਦੀ ਅਸਲੀਅਤ ਦਾ ਉਹਨੂੰ ਇਹਨਾਂ ਪਤਾ ਨਹੀਂ ਸੀ ਇਸਲਈ ਉਸ ਵਕ਼ਤ ਉਹਦੇ ਮਨ ਵਿੱਚ ਇਹ ਹੋਇਆ ਕਰਦਾ ਸੀ ਕਿ ਇਸ ਸੰਸਾਰ ਵਿੱਚ ਹਰ ਕੋਈ ਬਹੁਤ ਦੋਸਤਾਨਾ ਅਤੇ ਦਿਆਲੂ ਹੁੰਦਾ ਹੈ। ਜਿਹੜਾ ਉਹਦਾ ਇੱਕ ਵਹਿਮ ਸੀ ਜਿਹੜਾ ਦੋ ਪਲਾਂ ਵਿੱਚ ਹੀ ਟੁੱਟ ਕੇ ਫਨਾ ਹੋ ਗਿਆ ਸੀ।  ਉਹਦੀ ਯਾਦਦਾਸ਼ਤ ਤਣਾਅ ਦੇ ਕਾਰਣ ਹੁਣ ਬਹੁਤ ਕਮਜ਼ੋਰ ਹੋ ਗਈ ਸੀ, ਅਤੇ ਉਹ ਅਕਸਰ ਭੁੱਲ ਜਾਂਦੀ ਸੀ ਕਿ ਲੋਕਾਂ ਨੇ ਉਸ ਨੂੰ ਕੀ ਚੰਗਾ ਕਿਹਾ ਜਾਂ ਫਿਰ ਕੀ ਮਾੜਾ ਕਿਹਾ ਸੀ। ਤਿੰਨ ਪ੍ਰਤਿਭਾਸ਼ਾਲੀ ਇਨਸਾਨਾਂ ਨੇ ਉਸ ਨੂੰ ਹਰ ਹਾਲਾਤਾਂ ਦਾ ਮੁਕਾਬਲਾ ਕਰਨ ਦੀ ਸਿਖਲਾਈ ਦਿੱਤੀ ਸੀ ਲੇਕਿਨ ਉਹ ਉਸਨੂੰ ਇਹ ਸਬਕ ਸਿਖਾਉਣਾ ਭੁੱਲ ਗਏ ਸਨ ਕਿ ਜਿਹਨੂੰ ਰੱਬ ਮੰਨ ਲਈ ਦਾ ਹੈ ਕਦੇ ਕਦੇ ਉਹ ਹੀ ਰੂਹ ਦਾ ਕ਼ਤਲ ਕਰ ਦਿੰਦਾ ਹੈ। ਅਚਾਨਕ ਉਸਦੇ ਦਿਮਾਗ ਵਿੱਚ ਇਹ ਆਇਆ ਕਿ ਕੀ ਉਸਦੀ ਸਿਖਲਾਈ ਉਦੋਂ ਸ਼ੁਰੂ ਹੋ ਗਈ ਸੀ ਜਦੋਂ ਉਹ ਸਿਰਫ਼ ਛੇ ਸਾਲ ਦੀ ਸੀ? ਲੇਕਿਨ ਉਹਦੇ ਕੋਲ ਆਪਣੇ ਇਸ ਸਵਾਲ ਦਾ ਜਵਾਬ ਨਹੀਂ ਸੀ ਅਤੇ ਨਾ ਕੋਈ ਆਪਣਾ ਰਿਹਾ ਜਿਹੜਾ ਉਹਨੂੰ ਦੱਸ ਦਿੰਦਾ ਜਾਂ ਫਿਰ ਸਮਝਾ ਦਿੰਦਾ ਕਿ ਇਹ ਤਾਂ ਵਾਹਿਗੁਰੂ ਨੇ ਤੇਰੀ ਕਿਸਮਤ ਵਿੱਚ ਲਿਖਿਆ ਹੋਇਆ ਸੀ ਇਸ ਲਈ ਵਕ਼ਤ ਤੋਂ ਪਹਿਲਾਂ ਹੀ ਉਹਨੇ ਤੈਨੂੰ ਇਸ ਆਉਣ ਵਾਲੀ ਖੜੀ ਲਈ ਤਿਆਰ ਕਰ ਦਿੱਤਾ ਸੀ। 

ਖੈਰ, ਉਦਾਸੀ ਅਤੇ ਚਿੰਤਾ ਨੇ ਵੀ ਉਹਨੂੰ ਨਹੀਂ ਬਖਸ਼ਿਆ ਸੀ। ਇਹ ਦੋਹੇ ਕਿਵੇਂ ਬਾਕੀਆਂ ਤੋਂ ਪਿੱਛੇ ਰਹਿ ਸਕਦੇ ਸਨ। ਇੱਕ ਅਜੀਬ ਜਿਹੀ ਅਣਹੋਣੀ ਦੇ ਕਾਲੇ ਬਾਦਲਾਂ ਨੇ ਉਹਦੇ ਸਿਰ ਉੱਪਰ ਮੰਡਰਾਉਣਾ ਸ਼ੁਰੂ ਕਰ ਦਿੱਤਾ ਸੀ। ਜਿੱਥੇ ਲੋੜੋਂ ਵੱਧ ਇਹ ਉਦਾਸਗੀ ਉਹਦੇ ਅੰਦਰ ਬੇਕਾਰ, ਉਦਾਸੀ, ਨਿਰਾਸ਼ਾ ਅਤੇ ਨਾ ਜੀਣ ਦੀ ਇੱਛਾ ਦੀਆਂ ਭਾਵਨਾਵਾਂ ਨੂੰ ਲੈ ਆਈ ਸੀ, ਉੱਥੇ ਹੀ, ਚਿੰਤਾ ਨੇ ਕਈ ਹੋਰ ਸਰੀਰਕ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਸਨ। ਕੁਝ ਸਮੇਂ ਲਈ ਤਾਂ ਡਾਕਟਰ ਵੀ ਇਹ ਫੈਸਲਾ ਨਹੀਂ ਕਰ ਸਕੇ ਕਿ ਕੀ ਸਰੀਰ ਦੀ ਬਿਮਾਰੀਆਂ ਤਣਾਅ ਕਾਰਨ ਹੋ ਰਹੀਆਂ ਹਨ ਜਾਂ ਸੱਚ ਵਿੱਚ ਹੀ ਉਹਦੀ ਸਿਹਤ ਨੂੰ ਕੁੱਝ ਹੋ ਚੁੱਕਾ ਹੈ। 

              ਉਸ ਨੂੰ ਹੁਣ ਤੱਕ ਇਸ ਗੱਲ ਦਾ ਅਹਿਸਾਸ ਚੁੱਕਾ ਸੀ ਕਿ ਚਿੰਤਾ ਬਹੁਤ ਭਿਆਨਕ ਹੁੰਦੀ ਹੈ। ਉਸਨੂੰ ਆਪਣੀ ਟੁੱਟ ਚੁੱਕੀ ਰੂਹ ਆਪਣੇ ਹੀ ਸਰੀਰ ਵਿੱਚ ਫਸੀ ਮਹਿਸੂਸ ਹੋ ਰਹੀ ਸੀ। ਉਸਦੀ ਆਤਮਾ ਕੁਚਲ ਦਿੱਤੀ ਗਈ ਸੀ, ਅਤੇ ਉਹਨੂੰ ਇਹ ਮਹਿਸੂਸ ਹੁੰਦਾ ਸੀ ਕਿ ਉਸਦਾ ਟੁੱਟਾ ਦਿਲ ਉਹਦੇ ਆਪਣੇ ਹੀ ਸਰੀਰ ਵਿੱਚ ਧੱਸ ਗਿਆ ਸੀ। ਕਈ ਦਫ਼ਾ ਉਹਦਾ ਦਿਲ ਇੰਨਾ ਤੇਜ਼ ਧੜਕਦਾ ਸੀ ਕਿ ਉਸਨੂੰ ਲੱਗਦਾ ਸੀ ਕਿ ਇਹ ਛਾਤੀ ਫਾੜ ਕੇ ਕਿਤੇ ਬਾਹਰ ਹੀ ਨਾ ਜਾ ਡਿੱਗੇ।  ਕਦੇ ਕਦੇ ਉਹਦੀ ਛਾਤੀ ਵਿੱਚ ਦਰਦ ਇੰਨਾ ਤੇਜ਼ ਹੁੰਦਾ ਸੀ ਕਿ ਉਹ ਸਾਹ ਨਹੀਂ ਲੈ ਸਕਦੀ ਸੀ। ਕਈ ਵਾਰ ਇਸ ਤਰਾਂ ਮਹਿਸੂਸ ਹੁੰਦਾ ਸੀ ਕਿ ਉਹਦਾ ਸਾਹ ਉਹਦੇ ਅੰਦਰ ਹੀ  ਕਿਤੇ ਰੁਕ ਗਿਆ ਹੈ। ਉਹ ਕੁਝ ਕਹਿਣਾ ਚਾਹੁੰਦੀ ਸੀ, ਪਰ ਉਸ ਦੇ ਮੂੰਹੋਂ ਕੋਈ ਸ਼ਬਦ ਨਹੀਂ ਨਿਕਲਦਾ ਸੀ। ਉਹਨੂੰ ਲੱਗਦਾ ਸੀ ਕਿ ਉਹਦੀ ਜੀਭ ਤਾਲੂਏ ਨਾਲ ਅਟਕ ਗਈ ਅਤੇ ਉਹਦਾ  ਸਿਰ ਹਵਾ ਨਾਲ ਭਰ ਗਿਆ ਸੀ। ਉਹ ਚਾਹੁੰਦੀ ਸੀ ਕਿ ਕੋਈ ਉਸ ਦੇ ਸਿਰ ਵਿੱਚ ਕੁੱਝ ਮਾਰ ਕੇ ਮੋਰੀ ਕਰ ਦੇਵੇ ਤਾਂ ਜੋ ਉਸ ਦੇ ਸਿਰ ਵਿੱਚੋਂ ਹਵਾ ਬਾਹਰ ਨਿਕਲ ਸਕੇ। ਉਹਦਾ ਦਿੱਲ ਕਰਦਾ ਸੀ ਕਿ ਉਹ ਤੇਜ ਸਪੀਡ ਦੌੜੇ ਤਾਂ ਕਿ ਕੋਈ ਉਹਦਾ ਪਿੱਛਾ ਨਾ ਕਰ ਸਕੇ। ਪਰ ਉਹਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਉਹਦੇ ਪਿੱਛੇ ਕੋਈ ਨਹੀਂ ਭੱਜ ਰਿਹਾ ਹੈ ਬਲਕਿ ਉਹ ਤਾਂ ਆਪਣੇ ਆਪ ਤੋਂ ਭੱਜ ਰਹੀ ਹੈ।  ਉਹਦਾ ਬਲੱਡ ਪ੍ਰੈਸ਼ਰ ਵੀ ਇੰਨਾ ਜ਼ਿਆਦਾ ਸੀ ਕਿ ਆਟੋਮੈਟਿਕ ਮਸ਼ੀਨ ਵੀ ਰੀਡ ਨਹੀਂ ਕਰ ਸਕਦੀ ਸੀ। ਉਹਨੂੰ ਕਿਸੇ ਤੇ ਵਿਸ਼ਵਾਸ ਨਹੀਂ ਰਿਹਾ ਸੀ ਇਸ ਲਈ ਉਹ ਆਪਣੇ ਦਿਲ ਦੀ ਗੱਲ ਕਿਸੇ ਨਾਲ ਸਾਂਝਾ ਨਹੀਂ ਕਰ ਸਕਦੀ ਸੀ। ਕਿਸੇ ਨੂੰ ਦੱਸਦੀ ਵੀ ਕਿਵੇਂ। ਉਹਨੂੰ ਕੋਈ ਸਮਝਣ ਵਾਲਾ ਵੀ ਨਹੀਂ ਸੀ ਜੋ ਉਹਨੂੰ ਸਮਝਣ ਲਈ ਜਿੰਦਗੀ ਭਰ ਨਾਟਕ ਕਰਦੇ ਰਹੇ ਉਹ ਤਾਂ ਕਦੋਂ ਦੇ ਡਰ ਕੇ ਛੁੱਪ ਗਏ ਸਨ। ਉਸ ਨੇ ਮਹਿਸੂਸ ਕੀਤਾ ਕਿ ਚਿੰਤਾ ਨਾਲੋਂ ਤਾਂ ਉਦਾਸੀ ਜ਼ਿਆਦਾ ਦੁੱਖ ਦਿੰਦੀ ਹੈ। ਦਿਲ ਦੀ ਘਬਰਾਹਟ ਉਦਾਸੀ ਤੋਂ ਵੀ ਜਿਆਦਾ ਦਰਦ ਕਰਦੀ ਹੈ। ਉਹਦੇ ਕੋਲ ਤਾਂ ਆਪਣਿਆਂ ਦੀ ਬੇਫ਼ਵਾ ਅਤੇ ਉਹਨਾਂ ਦਾ ਦਿੱਤਾ ਧੋਖਾ ਅਤੇ ਫਿਰ ਉਦਾਸੀ, ਚਿੰਤਾ, ਅਤੇ ਘਬਰਾਹਟ ਸਾਰੇ ਮਿਲਕੇ ਹੀ ਉਹਦੀ ਮਰ ਚੁੱਕੀ ਆਤਮਾ ਨੂੰ ਹੋਰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ। 

             ਇਸ ਬੁਰੇ ਵਕ਼ਤ ਵਿੱਚ ਉਹਦੇ ਦਿਮਾਗ ਅਤੇ ਸਰੀਰ ਨੇ ਵਿੱਤੋਂ ਵੱਧ ਮਿਹਨਤ ਕਰਕੇ ਉਹਦਾ ਸਾਥ ਦਿੱਤਾ ਸੀ। ਮਨੁੱਖੀ ਸਰੀਰ ਜਾਂ ਫਿਰ ਰੂਹ ਦੀ ਭਾਰ ਚੁੱਕਣ ਦੀ ਇੱਕ ਸਮਰੱਥਾ ਹੁੰਦੀ ਹੈ। ਜੇ ਭਾਰ ਇਸਦੀ ਸਮਰੱਥਾ ਤੋਂ ਵੱਧ ਜਾਂਦਾ ਹੈ, ਤਾਂ ਸਰੀਰ ਅਤੇ ਰੂਹ ਇਸਨੂੰ ਝੱਲਣ ਦੇ ਕਾਬਲ ਨਹੀਂ ਰਹਿੰਦੇ ਹਨ। ਇਸ ਸਾਰੇ ਬਵਾਲਾ ਵਿੱਚ ਰੁੱਝੀ ਨੂੰ ਭਾਵੇਂ ਉਸ ਨੂੰ ਕੋਈ ਸਮਝ ਨਹੀਂ ਆ ਰਹੀ ਸੀ, ਪਰ ਮਸ਼ੀਨ ਦੀ ਤਿੱਖੀ ਆਵਾਜ਼ ਵਾਲੇ ਅਲਾਰਮ ਨੂੰ ਸੁਣ ਕੇ ਉਸ ਦੇ ਮਨ ਵਿਚ ਕਈ ਵਿਚਾਰ ਆਏ, “ਹੋ ਸਕਦਾ ਹੈ ਕਿ ਮੇਰਾ ਇਸ ਸੰਸਾਰ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਸ਼ਾਇਦ ਮੈਂ ਸਵਰਗ ਵਿੱਚ ਆਪਣੇ ਮਾਤਾ-ਪਿਤਾ ਨੂੰ ਜਾ ਕੇ ਮਿਲਾਂਗੀ। ਸ਼ਾਇਦ ਉਹ ਵੀ ਮੇਰਾ ਇੰਤਜ਼ਾਰ ਕਰ ਰਹੇ ਹੋਣ।” ਉਸਦੇ ਮਨ ਨੇ ਇਸ ਸੁਆਰਥੀ ਸੰਸਾਰ ਨੂੰ ਛੱਡਣ ਦੀ ਸੋਚ ਕੁੱਝ ਰਾਹਤ ਮਹਿਸੂਸ ਕੀਤੀ। ਇਹ ਵੀ ਇੱਕ ਅਜੀਬ ਜਿਹੀ ਰਾਹਤ ਦੀ ਭਾਵਨਾ ਸੀ. 

ਅਚਾਨਕ ਮਸ਼ੀਨ ਦੇ ਮਾਨੀਟਰ ਦੀ ਆਵਾਜ਼ ਹੋਰ ਵੀ ਤਿੱਖੀ ਹੋ ਗਈ ਜਿਹਨੂੰ ਸੁਣ ਥੋੜਾ ਜਿਹਾ ਹੋਰ ਘਬਰਾ ਗਈ। ਉਹਦੇ ਮਨ ਵਿੱਚ ਆਇਆ ਕਿ ਦੇਖੇ ਤਾਂ ਸਹੀ ਇਹ ਮਸ਼ੀਨ ਕਿਉਂ ਵਾਰ ਵਾਰ ਰੌਲਾ ਪਾ ਰਹੀ ਹੈ।  ਪਰ ਉਹਦੀ ਗਰਦਨ ਨੂੰ ਇੱਕ ਸਖ਼ਤ ਕਾਲਰ ਨਾਲ ਬੰਨ ਕੇ ਰੱਖਿਆ ਹੋਇਆ ਸੀ। ਉਹਨੇ ਗੱਲ ਵਿੱਚੋਂ ਕਾਲਰ ਨੂੰ ਲਾਉਣ ਲਈ ਅਜੇ ਹੱਥ ਪਾਇਆ ਸੀ ਕਿ ਨਰਸ ਉਹਨੂੰ ਝਿਕੜਦੇ ਹੋਏ ਕਿਹਾ, “ਤੁਸੀਂ ਕੱਲ੍ਹ ਰਾਤ ਡਿੱਗ ਕੇ ਬੇਹੋਸ਼ ਹੋ ਗਏ ਸੀ। ਇਹ ਤਾਂ ਸਿਰਫ ਰੱਬ ਜਾਣਦਾ ਹੈ ਕਿ ਤੁਸੀ ਕਿੰਨੀਆਂ ਪੌੜੀਆਂ ਹੇਠਾਂ ਡਿੱਗੇ ਸੀ ਲੇਕਿਨ ਤੁਹਾਡੀ ਰੀੜ੍ਹ ਦੀ ਹੱਡੀ ਅਤੇ ਖੋਪੜੀ ਨੂੰ ਬਹੁਤ ਨੁਕਸਾਨ ਪਹੁੰਚਿਆ  ਹੈ। ਪਤਾ ਨਹੀਂ ਤੂੰ ਜਿੰਦਾ ਕਿਵੇਂ ਬਚੀ ਹੈ।”

ਇਹ ਕਹਿਕੇ ਨਰਸ ਨੇ ਕਮਰੇ ਤੋਂ ਨਿਕਲਣ ਤੋਂ ਪਹਿਲਾਂ ਮਸ਼ੀਨ ਦੇ ਮਾਨੀਟਰ ਦੀ ਸੈਟਿੰਗ ਹੀ ਬਦਲ ਦਿੱਤੀ। 

ਪਰ ਉਹਨੂੰ ਕੁੱਝ ਵੀ ਯਾਦ ਨਹੀਂ ਆ ਰਿਹਾ ਸੀ, “ਮੈਨੂੰ ਹਸਪਤਾਲ ਕੌਣ ਲੈ ਕੇ ਆਇਆ ਸੀ, ਕੀ ਉਹਨੇ ਮੈਨੂੰ ਲੱਭ ਕੇ ਐਂਬੂਲੈਂਸ ਲਈ ਬੁਲਾਇਆ ਸੀ ? ਅੱਜ ਤਾਂ ਉਸਨੇ ਆਉਣਾ ਸੀ।”

ਥੋੜੀ ਦੇਰ ਉਹ ਚੁੱਪ ਬਿਨਾ ਹਿੱਲਿਆ ਪਈ ਰਹੀ ਉਹਦਾ ਜਿਸਮ ਖਾਮੋਸ਼ੀ ਨਾਲ ਹਸਪਤਾਲ ਦੇ ਮੰਜੇ ਉੱਪਰ ਇੱਕ ਜਿੰਦਾ ਲਾਸ਼ ਵਾਂਗ ਪਿਆ ਹੋਇਆ ਸੀ ਲੇਕਿਨ ਉਹਦੇ ਦਿਮਾਗ ਵਿੱਚ ਹਲਚੱਲ ਸੀ। ਉਹਨੂੰ ਨਹੀਂ ਪਤਾ ਸੀ ਕਿ ਉਹ ਹੋਸ਼ ਖੋ ਰਹੀ ਸੀ ਜਾਂ ਫਿਰ ਉਹਨੂੰ ਨੀਂਦ ਆ ਰਹੀ ਸੀ। ਕਦੇ ਕਦੇ ਉਹਦੇ ਕੰਨਾਂ ਵਿੱਚ ਕੋਈ ਆਵਾਜ਼ ਪੈਂਦੀ ਸੀ।  ਉਸਨੂੰ ਲੱਗ ਰਿਹਾ ਸੀ ਆਵਾਜ਼ ਵਿੱਚ ਕੁੱਝ ਡਰ ਜਾਂ ਘਬਰਾਹਟ ਭਰੀ ਆਵਾਜ਼ ਸੀ। ਦੋ ਕੁ ਪਲਾਂ ਵਿੱਚ ਅਲਾਰਮ ਫਿਰ ਤੇਜ ਹੋ ਗਿਆ ਤਾਂ ਦੇਖਦੇ ਦੇਖਦੇ ਹੀ ਕਈ ਲੋਕਾਂ ਨੇ ਉਸ ਦੇ ਬਿਸਤਰੇ ਨੂੰ ਘੇਰ ਲਿਆ ਸੀ। ਪਰ ਉਸ ਦੀਆਂ ਨਜ਼ਰਾਂ ਤਾਂ ਦਰਵਾਜ਼ੇ ਤੇ ਟਿਕੀਆਂ ਹੋਈਆਂ ਸਨ ਜਿਵੇਂ ਉਹ ਕਿਸੇ ਦੀ ਉਡੀਕ ਕਰ ਰਹੀ ਸੀ। ਉਸਦਾ ਦਿਲ ਅਤੇ ਦਿਮਾਗ ਹੋਲੀ ਹੋਲੀ ਹਾਰ ਮੰਨ ਰਿਹਾ ਸੀ, ਪਰ ਆਤਮਾ ਦਰਵਾਜ਼ੇ ਵਿੱਚ ਅਟਕ ਗਈ ਸੀ। ਉਸਨੂੰ ਲੱਗਿਆ ਕਿ ਉਹ  ਚੁੱਪਚਾਪ ਖਲੋ ਕੇ ਦਰਵਾਜੇ ਦੇ ਬਾਹਰ ਖੜਾ ਹੀ ਉਸ ਵੱਲ ਦੇਖ ਰਿਹਾ ਸੀ। ਸ਼ਾਇਦ ਇਹ ਦੇਖਣ ਆਇਆ ਹੋਵੇ ਕਿ ਮਰ ਗਈ ਹੈ ਜਾ ਨਹੀਂ। 

“ਉਹ ਕੋਈ ਪ੍ਰਤੀਕਿਰਿਆ ਜਾਂ ਗੱਲ ਕਿਉਂ ਨਹੀਂ ਕਰਦਾ? ਉਹ ਮੇਰੇ ਨੇੜੇ ਕਿਉਂ ਨਹੀਂ ਆਉਂਦਾ।” ਉਹ ਉਸਨੂੰ ਬੁਲਾਉਣਾ ਚਾਹੁੰਦੀ ਸੀ। ਇਹ ਤੋਂ ਪਹਿਲਾਂ ਕਿ ਮੌਤ ਉਹਦੇ ਜਿਸਮ ਅਤੇ ਰੂਹ ਤੇ ਆਪਣਾ ਕਬਜ਼ਾ ਕਰ ਲੈਂਦੀ, ਉਹਨੇ  ਭੱਜ ਕੇ ਉਹਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ। ਪਰ ਨਾ ਹੀ ਉਹ ਗੱਲ ਕਰ ਸਕਦੀ ਸੀ ਅਤੇ ਨਾ ਹੀ ਉਹ ਹਿੱਲ ਸਕਦੀ ਸੀ। ਫਿਰ ਪਤਾ ਨਹੀਂ ਉਹ ਕਦੋਂ ਬੇਹੋਸ਼ ਹੋ ਗਈ ਸੀ। 

ਜਿਵੇਂ ਉਸਦੀ ਮਾਂ ਕਹਿੰਦੀ ਹੁੰਦੀ ਸੀ, “ਰੱਬ ਹੀ ਜਾਣਦਾ ਹੈ ਕਿ ਮੇਰੀ ਧੀ ਦੁੱਖ ਲਈ ਪੈਦਾ ਹੋਈ ਸੀ ਜਾਂ ਫਿਰ ਕਿਸੇ ਚੰਗੇ ਲਈ। ”  ਉਹਨੂੰ ਦਿਲ ਦੌਰਾ ਤਾਂ ਪਿਆ ਸੀ ਪਰ ਉਹਦੀ ਜਾਨ ਬਚ ਗਈ ਸੀ। ਪਰ ਚਿੰਤਾ ਨੇ ਬਲੱਡ ਪ੍ਰੈਸ਼ਰ ਨੂੰ ਹੋਰ ਵਧਾ ਦਿੱਤਾ ਸੀ।  ਭਾਵੇਂ ਉਹਦਾ ਸਰੀਰ ਗਤੀਹੀਣ ਸੀ, ਪਰ ਉਸਦਾ ਦਿਮਾਗ ਆਮ ਵਾਂਗ ਦੌੜ ਰਿਹਾ ਸੀ।  ਖੋਪੜੀ ਦੀ ਟੁੱਟੀ ਹੱਡੀ ਨੇ ਖੂਨ ਦੀਆਂ ਨਾੜੀਆਂ ਉੱਪਰ ਬਹੁਤ ਦਬਾਵ ਪਾ ਲਿਆ ਸੀ, ਅਤੇ ਗਰਦਨ ਦੀ ਟੁੱਟ ਚੁੱਕੀ ਹੱਡੀ ਨੇ ਉਹਦੀ ਸੱਜੀ ਬਾਂਹ ਨੂੰ ਬਹੁਤ ਪ੍ਰਭਾਹਤ ਕੀਤਾ ਸੀ ਜਿਵੇਂ ਦਿਮਾਗ ਤੋਂ ਉਹਦੀ ਗਰਦਨ ਜਿਆਦਾ ਤਾਕਤਵਰ ਨਿਕਲੀ ਹੋਵੇ। 

ਹਦੋਂ ਵੱਧ ਵਧੇ ਬਲੱਡ ਪ੍ਰੇਸਸੁਰ ਨੇ ਸਿਠਾ ਉਹਦੀ ਅੱਖਾਂ ਦੀ ਰੋਸ਼ਨੀ ਨੂੰ ਪ੍ਰਭਾਵਿਤ ਕੀਤਾ ਸੀ। ਇੱਕ ਘੰਟੇ ਤੋਂ ਵੀ ਜਿਆਦਾ ਉਹਦੀ ਨਜ਼ਰ ਜਾ ਚੁੱਕੀ ਸੀ। ਕਿਸੇ ਦਾ ਕੋਈ ਮੂੰਹ ਸਿਰਾ ਦਿਖਾਈ ਨਹੀਂ ਦਿੰਦਾ ਸੀ। ਪਰ ਉਹ ਖਾਮੋਸ਼ੀ ਨਾਲ ਪਈ ਸੀ। ਇਸ ਤਰਾਂ ਲੱਗਦਾ ਸੀ ਕਿ ਉਹਦੇ ਉੱਤੇ ਕਿਸੇ ਵੀ ਚੰਗੀ ਜਾਂ ਫਿਰ ਮਾੜੀ ਘਟਨਾ ਦਾ ਅਸਰ ਹੋਣਾ ਰੁੱਕ ਗਿਆ ਸੀ। 

 ਉਸ ਨੂੰ ਛੱਡ ਕੇ ਹਰ ਕੋਈ ਚਿੰਤਤ ਵੀ ਸੀ ਪਰ  ਉਸਤੋ ਜਿਆਦਾ ਉਹ ਹੈਰਾਨ ਵੀ ਸਨ।  ਦੋ ਵੱਡੀਆਂ ਸਰਜਰੀਆਂ ਤੋਂ ਬਾਅਦ, ਕਮਜ਼ੋਰੀ ਨੂੰ ਛੱਡ ਕੇ ਉਸਦੀ ਸਰੀਰਕ ਸਮਰੱਥਾ ਆਮ ਵਾਂਗ ਵਾਪਸ ਆ ਗਈ ਸੀ। ਸਰੀਰਕ ਰਿਕਵਰੀ ਉਸਦੀ ਮਨੋਵਿਗਿਆਨਕ ਅਵਸਥਾ ਦੀ ਰਿਕਵਰੀ ਨਾਲੋਂ ਕਿਤੇ ਤੇਜ਼ ਸੀ।

 ਉਸਦੀ ਜ਼ਿੰਦਗੀ ਸਿਰਫ ਇੱਕ ਹੀ ਵਿਅਕਤੀ ਦੇ ਆਲੇ ਦੁਆਲੇ ਘੁੰਮਦੀ ਸੀ, ਅਤੇ ਹਰ ਇੱਕ ਛੋਟੀ ਵੱਡੀ ਗੱਲ ਉਸ ਨਾਲ ਹੀ ਉਹ ਸਾਂਝਾ ਕਰਿਆ ਕਰਦੀ ਸੀ। ਹੁਣ ਉਸਨੂੰ ਕਿਹਾ ਜਾ ਰਿਹਾ ਸੀ ਕਿ ਉਹਨੂੰ ਥੈਰੇਪੀ ਲਈ ਡਾਕਟਰ ਕੋਲ ਜਾਣਾ ਪਵੇਗਾ। ਉਹ ਆਪਣੇ ਦਿਲ ਦੀ ਗੱਲ ਉਹਤੋਂ ਵਗੈਰ ਕਿਸੇ ਨੂੰ ਨਹੀਂ ਦੱਸਦੀ ਸੀ ਫਿਰ ਕਿਸੇ ਅਜਨਬੀ ਨਾਲ ਕਿਵੇਂ ਗੱਲ ਕਰ ਸਕਦੀ ਸੀ? ਉਹ ਆਪਣੀਆਂ ਦਿੱਲ  ਦੀਆ ਭਾਵਨਾਵਾਂ ਬਾਰੇ ਥੈਰੇਪਿਸਟ ਨੂੰ ਕਿਵੇਂ ਦੱਸ ਸਕਦੀ ਸੀ?

 ਕੁਝ ਕੁ ਨੂੰ ਛੱਡ ਕੇ ਸਾਰਿਆਂ ਨੇ ਉਸਦ ਸਾਥ  ਛੱਡ ਦਿੱਤਾ ਸੀ। ਕੋਈ ਵੀ ਇਹ ਨਹੀਂ ਸੋਚ ਸਕਦਾ ਸੀ ਕਿ ਉਹ ਕਦੇ ਵੀ ਸਰੀਰਕ ਜਾਂ ਮਨੋਵਿਗਿਆਨਕ ਤੌਰ ‘ਤੇ ਪਹਿਲਾ ਵਾਂਗ ਹੀ ਨੌਰਮਲ ਹੋ ਜਾਵੇਗੀ। ਉਹ ਆਪਣੇ ਥੈਰੇਪਿਸਟ ਨੂੰ ਤਾਂ ਕੁੱਝ ਨਹੀਂ ਦਸ ਸਕੀ ਲੇਕਿਨ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਹੀ ਪਰੋ ਕੇ ਲਿਖਣਾ ਸ਼ੁਰੂ ਕਰ ਦਿੱਤਾ ਸੀ।  ਜਿਸਨੂੰ ਉਸਦੇ ਥੈਰੇਪਿਸਟ ਤੋਂ ਇਲਾਵਾ ਕੋਈ ਨਹੀਂ ਸਮਝ ਸਕਦਾ ਸੀ। ਉਸ ਦੀਆਂ ਲਿਖਤੀ ਭਾਵਨਾਵਾਂ ਪੂਰੀ ਦੁਨੀਆ ਵਿਚ ਚਲੀਆਂ ਗਈਆਂ ਸਨ, ਅਤੇ ਇਕ ਵਾਰ ਫਿਰ ਉਨ੍ਹਾਂ ਲੋਕਾਂ ਨੂੰ ਮਿਲੀ, ਜਿਨ੍ਹਾਂ ਦੇ ਨਾਲ ਕਦੇ ਦੁਸ਼ਮਣਾਂ ਨੂੰ ਹਰਾਉਣ ਲਈ ਮੋਢੇ ਨਾਲ ਮੋਢਾ ਜੋੜ ਕੇ ਉਹ ਲੜੀ ਸੀ।, ਉਸਦੇ ਸਾਥੀਆਂ ਨੇ ਉਹਨੂੰ ਉਹਦੀਆਂ ਲਿਖਤਾਂ ਦੇ ਰਾਹੀਂ ਉਹਨੂੰ ਲੱਭ ਲਿਆ ਸੀ ਅਤੇ ਫਿਰ ਇੱਕ ਵਾਰ ਉਹਦੇ ਨਾਲ ਮੋਢਾ ਤੇ ਮੋਢਾ ਲਗਾ ਕਿ ਉਸਦੇ ਅੰਦਰ ਰਹਿੰਦੇ ਦੁਸ਼ਮਣ ਨੂੰ ਨਕਾਮਾਜਬ ਕਰਨ ਵਿੱਚ ਉਹਦੀ ਮਦਦ ਕੀਤੀ। ਪੰਜ ਸਾਲ ਤੋਂ ਵੱਧ ਸਮਾਂ ਲੱਗ ਗਿਆ ਜਦੋਂ ਉਹ ਦੁਬਾਰਾ ਫਿਰ ਆਪਣੇ ਪੈਰਾਂ ‘ਤੇ ਖੜ੍ਹੀ ਹੋਈ ਅਤੇ ਉਸ ਨੇ ਫਿਰ ਜਿੰਦਗੀ ਨੂੰ ਜੀਣਾ ਸ਼ੁਰੂ ਕੀਤਾ ਜਿੱਥੇ ਕਦੇ ਉਹ ਆਪਣਾ ਅਧੂਰਾ ਸਫ਼ਰ ਛੱਡ ਗਈ ਸੀ। 

ਉਹ ਆਪਣੀਆਂ ਸਰੀਰਕ ਸੱਟਾਂ ਤੋਂ ਪੂਰੀ ਤਰ੍ਹਾਂ ਠੀਕ ਹੋ ਗਈ ਸੀ ਪਰ ਬਹੁਤ ਸਾਰੇ ਨਾ ਭਰਨ ਵਾਲੇ ਜ਼ਖਮਾ ਹਮੇਸ਼ਾ ਲਈ ਉਹਦੀ ਰੂਹ ਉੱਤੇ ਨਿਸ਼ਾਨ ਛੱਡ ਗਏ ਸਨ।  ਉਹ ਸਾਰਾ ਕੁੱਝ ਭੁੱਲਦੀ ਜਾ ਰਹੀ ਸੀ ਪਰ ਕੁੱਝ ਯਾਦਾਂ ਉਹਦੇ ਅੰਦਰ ਇੱਕ ਨਾਸੂਰ ਦੀ ਤਰਾਂ ਬਣ ਕੇ ਰਹਿ ਗਈਆਂ ਸਨ। ਇਹ ਯਾਦਾਂ ਅਕਸਰ ਹੀ ਡਰਾਉਣੇ ਸੁਪਨੇ ਦੇ ਰੂਪ ਵਿੱਚ ਉਹਨੂੰ ਆਕੇ ਡਰਾ ਦਿੰਦੀਆਂ ਸਨ। ਫਿਰ ਉਸਨੇ ਇਸ ਜੱਦੋ ਜਹਿਦ ਦੁਰਾਨ ਹੀ ਇਹ ਸੋਚਦਿਆਂ ਆਪਣੇ ਸਗਿਆ ਅਤੇ ਪਰਾਇਆ ਨੂੰ ਅਲਵਿਦਾ ਕਹਿ ਦਿੱਤਾ , “ਚਲੋ, ਬਾਰ ਬਾਰ  ਦੁੱਖ ਝੱਲਣ ਦੀ ਬਜਾਏ ਇੱਕ ਵਾਰ ਦੁੱਖ ਦੇਖ ਲਈਏ।”  

ਇੱਕ ਨਵੇਂ ਦੁੱਖ ਨੇ ਕੁਝ ਪੁਰਾਣੀਆਂ ਯਾਦਾਂ ਫਿਰ ਤੋਂ ਤਾਜਾ ਕਰਵਾ ਦਿੱਤੀਆ ਸਨ ਜੋ ਉਸਦੀਆਂ ਤਾਕਤ ਬਣ ਗਈਆਂ ਅਤੇ  ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਤਾਕਤ ਨਾਲ ਖੜ੍ਹੀ ਹੋਕੇ ਮੁਕਾਬਲਾ ਕਰਨ ਲੱਗ ਪਈ। 

ਹੁਣ, ਉਸ ਦਾ ਦਿਮਾਗ ਪਹਿਲਾਂ ਨਾਲੋਂ ਜ਼ਿਆਦਾ ਕੰਮ ਕਰਦਾ ਹੈ।  ਉਸ ਨੂੰ ਮਿਲਣ ਤੋਂ ਬਾਅਦ ਜੋ ਰਸਤੇ ਉਹਨੇ  ਤਿਆਗ ਦਿੱਤੇ ਸਨ, ਹੁਣ ਉਹਨਾਂ ਹੀ ਰਾਹਾਂ ਤੇ ਉਹ ਹੋਰ ਆਤਮ-ਵਿਸ਼ਵਾਸ ਤੁਰਨ ਲੱਗ ਪਈ ਹੈ। ਉਸਦੀਆਂ ਅੱਖਾਂ ਵਿਚੋੰ  ਹੰਝੂ ਹੁਣ ਨਹੀਂ ਡਿੱਗਦੇ, ਪਰ ਇਸਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਹੰਝੂਆਂ ਨੇ ਵਹਿਣਾ ਬੰਦ ਕਰ ਦਿੱਤਾ ਹੈ। ਉਸ ਦੇ ਚਿਹਰੇ ‘ਤੇ ਇਕ ਪੁਰਾਣੀ ਅਤੇ ਖ਼ਤਰਨਾਕ ਮੁਸਕਰਾਹਟ ਫਿਰ ਤੋਂ ਝਲਕਣ ਲੱਗ ਪਈ ਹੈ। ਉਹ ਆਪਣੇ ਇਸ ਪੁਰਾਣੇ ਰਾਹਾਂ ਤੇ ਬਹੁਤ ਮਾਣ ਨਾਲ ਚਲਦੀ ਹੈ ਕਿਉਂਕਿ ਉਹਦੇ ਨਾਲ ਕਿਸੇ ਦਾ ਪਰਛਾਵਾਂ ਨਾਲ ਚਲਦਾ ਹੈ ਜਿਹੜਾ ਉਹਨੂੰ ਹੋਂਸਲਾ ਅਫਜਾਈ ਦਿੰਦਾ ਰਹਿੰਦਾ ਹੈ। ਉਹ ਜਾਣਦੀ ਹੈ ਕਿ ਇਹ ਪਰਛਾਈ ਉਹਦਾ ਕਦੇ ਸਾਥ ਨਹੀਂ ਛੱਡ ਕੇ ਜਾਵੇਗੀ। 

ਉਹ ਕਦੇ-ਕਦੇ ਆਪਣੀ ਮਾਂ ਨੂੰ ਸੜਕ ਦੇ ਇੱਕ ਪਾਸੇ ਖੜ੍ਹੀ ਵੇਖਦੀ ਹੈ ਅਤੇ ਦੂਜੇ ਪਾਸੇ ਉਹ ਖਾਮੋਸ਼ੀ ਨਾਲ ਖੜਾ ਇਨਸਾਨ ਜਿਹਨੂੰ ਉਹ ਬੇਪਨਾਹ ਪਿਆਰ ਕਰਿਆ ਕਰਦੀ ਸੀ।  ਉਹ ਉਨ੍ਹਾਂ ਨੂੰ ਨਹੀਂ ਦੇਖਦੀ ਹੈ, ਪਰ ਉਹ ਉਨ੍ਹਾਂ ਨੂੰ ਉੱਥੇ ਖੜ੍ਹੇ ਮਹਿਸੂਸ ਕਰਦੀ ਹੈ। ਉਹਨੂੰ ਨੂੰ ਲੱਗਦਾ ਹੈ ਜਿਵੇਂ ਉਸ ਦੀ ਮਾਂ ਉਸ ਨੂੰ ਤਾਅਨਾ ਮਾਰ ਰਹੀ ਹੋਵੇ, “ਕੁੜੀਏ, ਮੈਂ ਤੈਨੂੰ ਕਿੰਨੀ ਵਾਰ ਕਿਹਾ ਸੀ ਕਿ ਉਹਦੇ ਉੱਤੇ ਇਹਨਾਂ ਵਿਸ਼ਵਾਸ਼ ਨਾ ਕਰੀ , ਇਹ ਆਪਣੀ ਜਾਤ ਦਿਖਾਉਣ ਨੂੰ ਇੱਕ ਮਿੰਟ ਲਾਉਂਦੇ ਹਨ।” ਮਾਂ ਅਕਸਰ ਪਿਤਾ ਜੀ ਨੂੰ ਗੁੱਸੇ ਵਿੱਚ ਕਿਹਾ ਕਰਦੀ ਸੀ। ਉਹਨੂੰ ਕਦੇ ਕਦੇ ਲੱਗਦਾ ਹੈ ਕਿ ਮਾਂ ਪਿਤਾ ਜੀ ਨੂੰ ਅਜੇ ਵੀ ਨਿਹੋਰ ਮਾਰ ਕੇ ਕਹਿ ਰਹੀ ਹੋਵੇ, “ਲੋਕ ਠੀਕ ਹੀ ਕਹਿੰਦੇ ਹਨ ਕਿ ਸੇਬ ਦਰੱਖਤ ਤੋਂ ਜਿਆਦਾ ਦੂਰ ਨਹੀਂ ਡਿੱਗਦਾ।” ਉਹਨੂੰ ਮਹਿਸੂਸ ਹੁੰਦਾ ਹੈ ਕਿ ਮਾਂ ਅੱਜ ਇਹ ਗੱਲ ਕਹਿੰਦੇ ਸਮੇ ਆਪਣੀ ਕਹੀ ਗੱਲ ਅਤੇ ਲਿਆਕਤ ਤੇ ਬਹੁਤ ਮਾਣ ਮਹਿਸੂਸ ਕਰਦੀ ਹੋਵੇ।

ਉਹ ਉਸ ਨੂੰ ਉੱਥੇ ਖੜ੍ਹਾ ਮਹਿਸੂਸ ਕਰਦੀ ਹੈ। ਉਹ ਖਾਮੋਸ਼ ਹੈ, ਉਸਦਾ ਮੂੰਹ ਬੰਦ ਇਸ ਤਰਾਂ ਬੰਦ ਹੈ ਜਿਵੇਂ ਕਿਸੇ ਨੇ ਉਸਦੇ ਬੁੱਲ੍ਹਾਂ ‘ਤੇ ਗੂੰਦ ਲਗਾ ਦਿੱਤੀ ਹੈ। ਸਮਾਂ ਬੀਤ ਗਿਆ ਪਰ ਉਹ ਉੱਥੇ ਹੀ ਖੜੀ ਰਹੀ। ਉਹ ਠੀਕ ਹੋ ਤਾਂ ਗਈ, ਪਰ ਉਸ ਨੂੰ ਪਤਾ ਨਹੀਂ ਲੱਗਾ ਕਿ ਇਸ ਲੜਾਈ ਵਿਚ ਉਸਦੀ ਰੂਹ ਦਾ ਕਦੋਂ ਕਤਲ ਹੋ ਗਿਆ। ਲੇਕਿਨ ਉਹੀ ਮਰਿਆ ਹੋਇਆ ਉਹਦੀ ਰੂਹ ਦਾ ਟੁਕੜਾ ਹੀ ਉਹਨੂੰ ਹੁਣ ਸਾਰਿਆਂ ਤੋਂ ਦੂਰ ਰੱਖਦਾ ਹੈ। ਉਹ ਮਰਿਆ ਹੋਇਆ ਉਹਦੀ ਰੂਹ ਦਾ ਟੁਕੜਾ ਉਸਦੀ ਰੱਖਿਆ ਕਰਦਾ ਹੈ। 

Leave a comment